अमृतसर

ਨਰੇਗਾ ਮੁਲਾਜਮਾ ਦਾ ਧਰਨਾ 18 ਵੇ ਦਿਨ ਵਿਚ ਸ਼ਾਮਲ

ਬਠਿੰਡਾ ਵਿਖੇ ਨਰੇਗਾ ਮੁਲਾਜਮਾ ਨਾਲ ਖਿੱਚ ਧੁਹ ਕਰਨ, ਪੱਗਾ ਲਾਉਣ , ਤੇ ਜਬਰੀ ਥਾਣੇ ਵਿਚ ਬੰਦ ਕਰਨ ਦੀ ਨਖੇਦੀ ਕਰਦਾ ਹਾ (ਜੋਸਨ )
ਅੰਮ੍ਰਿਤਸਰ ਸਾਹਿਬ:ਵਿਕਰਮਜੀਤ ਸਿੰਘ
ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਨਰੇਗਾ ਮੁਲਾਜ਼ਮਾਂ ਵੱਲੋਂ 18 ਵੇ ਦਿਨ ਸੰਘਰਸ਼ ਲਗਾਤਾਰ ਜਾਰੀ ਹੈ। ਇੱਥੇ ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਜੁਆਇੰਟ ਸਕੱਤਰ ਹਰਿੰਦਰਪਾਲ ਸਿੰਘ ਜੋਸਨ,ਬਲਾਕ ਪ੍ਰਧਾਨ ਨਵਜੋਤ ਕੁਮਾਰ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆ ਦੱਸਿਆ ਕਿ,ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ ਦੇ ਚੇਅਰਮੈਨ ਦੀ ਤਾਜਪੋਸ਼ੀ ਮੌਕੇ ਮਨਪ੍ਰੀਤ ਬਾਦਲ ਅੱਗੇ ਆਪਣੀਆਂ ਮੰਗਾਂ ਬਾਰੇ ਸਵਾਲ ਪੁੱਛਣ ਪੁੱਜੇ ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ , ਪ੍ਰੈਸ ਸਕੱਤਰ ਅਮਰੀਕ ਸਿੰਘ ਤੇ ਹੋਰ ਆਗੂਆਂ ਦੀ ਪੁਲਿਸ ਵੱਲੋਂ ਖਿੱਚ-ਧੂਹ ਕਰਨ, ਪੱਗਾਂ ਲਾਹੁਣ, ਮੋਬਾਈਲ ਖੋਹਣ ਅਤੇ ਜ਼ਬਰਦਸਤੀ ਘੜੀਸ ਕੇ ਥਾਣੇ ਅੰਦਰ ਬੰਦ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਹਨਾਂ ਦੱਸਿਆ ਕਿ ਕੈਪਟਨ ਸਰਕਾਰ ਘਰ-ਘਰ ਨੌਕਰੀਆਂ ਦੇਣ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ ਪਰ ਅੱਜ ਸਰਕਾਰ ਦੁਬਾਰਾ ਸੱਤਾ ਹਾਸਲ ਕਰਨ ਲਈ ਵਿਉਂਤਬੰਦੀ ਤਾਂ ਘੜਨ ਲੱਗ ਚੁੱਕੀ ਹੈ ਪਰ ਪਿਛਲੇ 10-15 ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ ਅਤੇ ਕੱਚੀਆਂ ਅਸਾਮੀਆਂ ਤੇ ਕੰਮ ਕਰ ਰਹੇ ਮੁਲਾਜ਼ਮਾਂ ਦਾ ਮਸਲਾ ਹੱਲ ਕਰਨਾ ਤਾਂ ਦੂਰ ਮੀਟਿੰਗ ਤੱਕ ਨਹੀਂ ਕਰ ਰਹੀ।ਸਾਢੇ ਚਾਰ ਸਾਲਾਂ ਤੋਂ ਕੈਬਨਿਟ ਸਬ-ਕਮੇਟੀ ਬਣਾ ਕੇ ਸਰਕਾਰ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਭਰੋਸਾ ਦਿੰਦੀ ਆ ਰਹੀ ਹੈ। ਜਿੰਨ੍ਹਾਂ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਹੈ ਉਨ੍ਹਾਂ ਨਾਲ ਅਜੇ ਤੱਕ ਇੱਕ ਵੀ ਮੀਟਿੰਗ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਦੇ ਤਿੰਨ ਮੰਤਰੀਆਂ ਦੇ ਘਰਾਂ ਅੱਗੇ ਠੇਕਾ ਮੁਲਾਜ਼ਮਾਂ ਵੱਲੋਂ ਦਿਨ ਰਾਤ ਦੇ ਧਰਨੇ ਦਿੱਤੇ ਗਏ ਸਨ। ਕਾਦੀਆਂ ਵਿਖੇ ਲੱਗੇ ਧਰਨੇ ਦੌਰਾਨ 20 ਜੂਨ ਨੂੰ ਕਾਦੀਆਂ ਵਿਖੇ ਸਬ ਕਮੇਟੀ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੌਕੇ ਤੇ ਹੀ ਗੈਰਰਸਮੀ ਗੱਲਬਾਤ ਕਰਕੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਮਨਪ੍ਰੀਤ ਬਾਦਲ ਨਹੀਂ ਮੰਨ ਰਿਹਾ ਮੈਂ, ਚਰਨਜੀਤ ਚੰਨੀ ਅਤੇ ਬ੍ਰਹਮ ਮਹਿੰਦਰਾ ਤੁਹਾਡੇ ਹੱਕ ਵਿੱਚ ਹਾਂ। ਤਾਂ ਜਦੋਂ ਮਨਪ੍ਰੀਤ ਬਾਦਲ ਨੂੰ ਇਹ ਪੁੱਛਣ ਲਈ ਕਿ ਚੋਣਾਂ ਨਜ਼ਦੀਕ ਆ ਰਹੀਆਂ ਹਨ ਪਰ ਸਾਡੀਆਂ ਸੇਵਾਵਾਂ ਰੈਗੂਲਰ ਕਰਨ ਦਾ ਕੀ ਹੱਲ ਕੀਤਾ ਤਾਂ ਆਹ ਤੋਹਫ਼ਾ ਦਿੱਤਾ ਗਿਆ ਕਿ ਠੇਕਾ ਮੁਲਾਜ਼ਮਾਂ ਨਾਲ ਪਸ਼ੂਆਂ ਤੋਂ ਵੀ ਮਾੜਾ ਵਿਵਹਾਰ ਕੀਤਾ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਤੇ ਪੰਜਾਬ ਦਾ ਖਜ਼ਾਨਾ ਮੰਤਰੀ ਹੋਣ ਅਤੇ ਕੈਬਨਿਟ ਸਬ-ਕਮੇਟੀ ਦਾ ਮੈਂਬਰ ਹੋਣ ਦੀ ਦੋਹਰੀ ਜ਼ਿੰਮੇਵਾਰੀ ਹੈ ਇਸ ਲਈ ਅਸੀਂ ਹੁਣ ਮਨਪ੍ਰੀਤ ਬਾਦਲ ਨੂੰ ਗੱਲਬਾਤ ਤੇ ਲਿਆਉਣਾ ਚਾਹੁੰਦੇ ਹਾਂ ਪਰ ਸਰਕਾਰ ਨੇ ਠੇਕਾ ਮੁਲਾਜ਼ਮਾਂ ਨੂੰ ਖੁਦ ਤਾਂ ਕੀ ਬੁਲਾਉਣਾ ਸੀ ਦੇ ਅਸੀਂ ਚੱਲ ਕੇ ਆਪ ਇਹਨਾਂ ਨੂੰ ਮਿਲਣਾ ਚਾਹੁੰਦੇ ਹਾਂ ਤਾਂ ਅੱਗਿਓਂ ਡਾਂਗਾਂ ਨਾਲ ਨਿਵਾਜਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਕਮੇਟੀ ਦੇ ਸੱਦੇ ਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਦੇ ਹਰ ਮੰਤਰੀ, ਵਿਧਾਇਕ ਅਤੇ ਹਲਕਾ ਇੰਚਾਰਜ਼ ਨੂੰ ਘੇਰ ਕੇ ਇਹੀ ਸਵਾਲ ਪੁੱਛਾਂਗੇ ਕਿ ਸਾਨੂੰ ਰੈਗੂਲਰ ਕਰਨ ਲਈ ਕੀ ਕੀਤਾ??ਇਸ ਵਾਸਤੇ ਭਾਵੇਂ ਸਰਕਾਰ ਪੁਲਿਸ ਤੋਂ ਕੁਟਵਾਏ, ਜੇਲ੍ਹਾਂ ਵਿੱਚ ਸੁੱਟੇ,ਪਰਚੇ ਪਾ ਲਵੇ ਜਾਂ ਇਥੋਂ ਤੱਕ ਕਿ ਜਾਨ ਦੇਣੀ ਪਈ ਤਾਂ ਹਜ਼ਾਰਾਂ ਪਰਿਵਾਰਾਂ ਦਾ ਭਵਿੱਖ ਸਵਾਰਨ ਲਈ ਜਾਨ ਵੀ ਦੇਵਾਂਗੇ। ਇਸ ਮੋਕੇ ਕਰਨਦੀਪ ਸਿੰਘ, ਵਿਸ਼ਾਲ ਸਿੰਘ,ਬਾਜ ਸਿੰਘ , ਜਸਵਿੰਦਰ ਸਿੰਘ, ਗੁਰਕਿਰਪਾਲ ਸਿੰਘ ਹੌਰ ਹਾਜਰ ਸਨ

Share this:

विक्रम जीत सिंह

जिला प्रभारी अमृतसर (पंजाब)

Related Articles

Leave a Reply

Your email address will not be published.

Back to top button
error: Content is protected !!