अमृतसर

ਬਾਬਾ ਬਕਾਲਾ ਸਾਹਿਬ ਵਿਖੇ ਵੱਖ ਵੱਖ ਜਥੇਬੰਦੀਆਂ , ਰਾਜਨੀਤਕ ਨੁਮਾਇੰਦਿਆਂ ,ਅਤੇ ਸੰਗਤ ਦੀ ਹੋਈ ਸਾਂਝੀ ਮੀਟਿੰਗ |

ਅੰਮ੍ਰਿਤਸਰ/ਬਾਬਾ ਬਕਾਲਾ: ਵਿਕਰਮਜੀਤ ਸਿੰਘ

ਬਾਬਾ ਬਕਾਲਾ ਸਾਹਿਬ ਵਿਖੇ ਸੇਵਾਮੁਕਤ ਜਵਾਨਾਂ, ਰਾਜਨੀਤਿਕ ਜਥੇਬੰਦੀਆਂ ਅਤੇ ਸੰਗਤ ਦੀ ਇਕ ਸਾਂਝੀ ਮੀਟਿੰਗ ਹੋਈ l ਸਭ ਤੋਂ ਪਹਿਲਾਂ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ l ਮੀਟਿੰਗ ਵਿੱਚ ਵੱਖ ਵੱਖ ਬੁਲਾਰਿਆਂ ਨੇ ਆਮ ਜਨਤਾ ਦੀਆਂ ਮੁਸ਼ਕਲਾਂ ਜਿਵੇਂ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ,ਬੇਰੁਜ਼ਗਾਰੀ ਨਸ਼ੇ ਦੀ ਰੋਕ ,ਸਾਬਕਾ ਸੈਨਿਕਾਂ ਦੀਆਂ ਹੱਕੀ ਮੰਗਾਂ ਵਿਧਵਾਵਾਂ ਦੀਆਂ ਪੈਨਸ਼ਨਾਂ ਅਤੇ ਭ੍ਰਿਸ਼ਟਾਚਾਰ ,ਸਾਰੇ ਧਰਮਾਂ ਦੇ ਧਰਮ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦੇਣ ਦੀ ਮੰਗ ,ਕਿਸਾਨਾਂ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਇਕਜੁੱਟ ਹੋ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ l ਇਸ ਮੌਕੇ ਤੇ ਬੁਲਾਰਿਆਂ ਨੇ ਕਿਹਾ ਕਿ ਸੰਨ ਉੱਨੀ ਸੌ ਸੰਤਾਲੀ ਤੋਂ ਲੈ ਕੇ ਆਮ ਜਨਤਾ ਪਿੰਡਾਂ ਦੀ ਰਾਜਨੀਤੀ ਅਤੇ ਪਾਰਟੀਬਾਜ਼ੀ ਦੇ ਮਗਰ ਲੱਗ ਕੇ ਆਪਣੀਆਂ ਵੋਟਾਂ ਦਾ ਸਹੀ ਇਸਤੇਮਾਲ ਨਹੀਂ ਕਰਦੀਆਂ ਰਹੀਆਂ ਉਸ ਦਾ ਨਤੀਜਾ ਇਹ ਹੋਇਆ ਕਿ ਹਰ ਵਾਰ ਇਲੈਕਸ਼ਨ ਹੋਣ ਤੋਂ ਬਾਅਦ ਸੱਤਾ ਵਿੱਚ ਆਉਣ ਵਾਲੀ ਪਾਰਟੀ ਨੇ ਵਾਅਦਾ ਖਿਲਾਫੀ ਕੀਤੀ ਤੇ ਜਿਹੜੇ ਲੋਕਾਂ ਨੇ ਆਪਣੇ ਹੱਕ ਮੰਗਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਨੂੰ ਲਾਠੀਆਂ ਦੇ ਨਾਲ ਸਵਾਗਤ ਕੀਤਾ ਜਿਸ ਵਿੱਚ ਕਿਸੇ ਇਸਤਰੀ ਅਤੇ ਬੱਚੇ ਦਾ ਵੀ ਲਿਹਾਜ਼ ਨਹੀਂ ਕੀਤਾ ਗਿਆ ਹੁਣ ਲੋਕਾਂ ਵਿੱਚ ਜਾਗ੍ਰਿਤੀ ਆ ਗਈ ਹੈ ਉਨ੍ਹਾਂ ਨੂੰ ਆਪਣੇ ਹੱਕਾਂ ਦਾ ਅਤੇ ਵੋਟ ਦੇ ਮੁੱਲ ਦਾ ਪਤਾ ਲੱਗ ਗਿਆ ਹੈ ਇਸ ਲਈ ਇਸ ਵਾਰ ਸਮੂਹ ਸੰਗਤ ਜਥੇਬੰਦੀਆਂ ਨੇ ਲਾਮਬੰਦ ਹੋ ਕੇ ਇਹ ਫੈਸਲਾ ਕੀਤਾ ਹੈ ਕਿ ਜਿਹੜੀ ਵੀ ਪਾਰਟੀ ਲਿਖਤੀ ਤੌਰ ਤੇ ਹੱਕੀ ਮੰਗਾਂ ਨੂੰ ਮੰਨਣ ਲਈ ਪ੍ਰਵਾਨਗੀ ਦੇਵੇਗੀ ਉਸ ਪਾਰਟੀ ਨੂੰ ਹੀ ਵੋਟ ਪਾਉਣ ਦਾ ਵਾਅਦਾ ਕਰਕੇ ਜਿਤਾਇਆ ਜਾਵੇਗਾ ਸੰਘਰਸ਼ ਦੀ ਅਗਵਾਈ ਕਿਸੇ ਇਕ ਬੰਦੇ ਜਾਂ ਜਥੇਬੰਦੀ ਦੀ ਨਹੀਂ ਹੋਵੇਗੀ ਸਮੂਹ ਜਥੇਬੰਦੀਆਂ ਦੇ ਦੋ ਜਾਂ ਪੰਜ ਮੈਂਬਰਾਂ ਦੀ ਕਮੇਟੀ ਬਣੇਗੀ ਜੋ ਕਿ ਆਉਣ ਵਾਲੇ ਇਲੈਕਸ਼ਨ ਵਿੱਚ ਸੀਐਮ ਦੇ ਦਾਅਵੇਦਾਰ ਉਮੀਦਵਾਰ ਦੇ ਨਾਲ ਮੀਟਿੰਗ ਕਰਕੇ ਅੰਤਿਮ ਫੈਸਲਾ ਸੰਗਤ ਦੀ ਹਜ਼ੂਰੀ ਵਿਚ ਉਹਨਾਂ ਦੀ ਪ੍ਰਵਾਨਗੀ ਲੈ ਕੇ ਹੀ ਕਰੇਗੀ ਇਸ ਸਮੇਂ ਸਭ ਨੇ ਇਹ ਪ੍ਰਣ ਲਿਆ ਇਸ ਸੰਘਰਸ਼ ਵਿੱਚ ਕੋਈ ਵੀ ਧੋਖਾ ਨਹੀਂ ਕਰੇਗਾ ਪੇਟੀ ਅਫਸਰ ਤਰਸੇਮ ਸਿੰਘ ਬਾਠ ਨੇ ਇਹ ਐਲਾਨ ਕੀਤਾ ਕਿ ਜਲਦ ਹੀ ਪੰਜਾਬ ਲੈਵਲ ਤੇ ਜਲੰਧਰ ਜਾਂ ਲੁਧਿਆਣਾ ਇਕ ਸਾਂਝੀ ਸਮੂਹ ਜਥੇਬੰਦੀਆਂ ਅਤੇ ਆਮ ਸੰਗਤ ਦੀ ਮੀਟਿੰਗ ਰੱਖੀ ਜਾਏਗੀ ਤੇ ਸਾਰੇ ਮਸਲੇ ਉੱਥੇ ਸਾਂਝੇ ਕਰ ਕੇ ਇਕ ਮੰਗ ਪੱਤਰ ਤਿਆਰ ਕਰਕੇ ਅੰਤਿਮ ਰੂਪ ਰੇਖਾ ਦਿੱਤੀ ਜਾਏਗੀ ਇਸ ਮੌਕੇ ਤੇ ਬੁੱਧ ਸਿੰਘ ਬੁੱਢਾ ਥੇਹ ਤਰਲੋਕ ਸਿੰਘ ਚੇਅਰਮੈਨ ਮਨਜੀਤ ਸਿੰਘ ਬਲਾਕ ਪ੍ਰਧਾਨ ਕੁਲਦੀਪ ਸਿੰਘ ਕਵੀ ਭੂਸ਼ਣ ਜਗਜੀਤ ਸਿੰਘ ਮੋਹਿੰਦਰ ਸਿੰਘ ਤਰਸੇਮ ਸਿੰਘ ਬੁਤਾਲਾ ਬਲਦੇਵ ਸਿੰਘ ਲੋਹਗੜ ਬਾਬਾ ਪ੍ਰਤਾਪ ਸਿੰਘ ਪਰਮਜੀਤ ਸਿੰਘ ਪ੍ਰੀਤਮ ਸਿੰਘ ਬਾਬਾ ਬਕਾਲਾ ਸਾਹਿਬ ਸੰਤੋਖ ਸਿੰਘ ਪ੍ਰਭਜੀਤ ਸਿੰਘ ਮਾਸਟਰ ਤੇਜਵਿੰਦਰ ਸਿੰਘ ਰਾਜਿੰਦਰ ਸਿੰਘ ਸਵਿੰਦਰ ਸਿੰਘ ਜਸਵੰਤ ਸਿੰਘ ਧਰਦਿਉ ਰਾਜਵਿੰਦਰ ਸਿੰਘ ਬਾਂਕਾ ਸਿੰਘ ਮੇਜਰ ਸਿੰਘ ਬਲਵਿੰਦਰ ਸਿੰਘ ਮੈਡਮ ਰਾਜਬੀਰ ਕੌਰ ਗੁਰਮੇਜ ਸਿੰਘ ਸੁੱਖਾ ਸਿੰਘ ਜਗਜੀਤ ਸਿੰਘ ਮਲਕੀਤ ਸਿੰਘ ਪਵਨਦੀਪ ਸਿੰਘ ਮੁਖਤਿਆਰ ਸਿੰਘ ਅਜੀਤ ਸਿੰਘ ਮਲਕੀਅਤ ਸਿੰਘ ਸਰਬਜੀਤ ਸਿੰਘ ਮਨਿੰਦਰ ਕੌਰ ਬਤਾਲਾ ਅਤੇ ਹੋਰ ਮੈਂਬਰ ਹਾਜ਼ਰ ਸਨ

Share this:

विक्रम जीत सिंह

जिला प्रभारी अमृतसर (पंजाब)

Related Articles

Leave a Reply

Your email address will not be published.

Back to top button
error: Content is protected !!